ਸਵੈ ਇੱਛਾ ਨਾਲ ਕੀਤਾ ਖੂਨਦਾਨ ਮਨੁੱਖਤਾ ਦੀ ਭਲਾਈ ਲਈ ਸਭ ਤੋਂ ਉੱਤਮ ਕਾਰਜ ਹੈ- ਰਾਣਾ ਕੇ.ਪੀ ਸਿੰਘ

ਸਵੈ ਇੱਛਾ ਨਾਲ ਕੀਤਾ ਖੂਨਦਾਨ ਮਨੁੱਖਤਾ ਦੀ ਭਲਾਈ ਲਈ ਸਭ ਤੋਂ ਉੱਤਮ ਕਾਰਜ ਹੈ- ਰਾਣਾ ਕੇ.ਪੀ ਸਿੰਘ

ਸ੍ਰੀ ਅਨੰਦਪੁਰ ਸਾਹਿਬ 20 ਦਸੰਬਰ

ਸਵੈ ਇੱਛਾ ਨਾਲ ਕੀਤਾ ਖੂਨਦਾਨ ਮਹਾਂਦਾਨ ਹੈ। ਸੰਸਾਰ ਵਿਚ ਖੂਨ ਦਾ ਕੋਈ ਬਦਲ ਨਹੀ ਹੈ, ਇਸ ਦੀ ਮਹੱਤਤਾ ਦਾ ਪਤਾ ਉਸ ਸਮੇਂ ਲੱਗਦਾ ਹੈ, ਜਦੋਂ ਖੂਨ ਦੀ ਜਰੂਰਤ ਪੈਂਦੀ ਹੈ। ਕਲੱਬ ਅਤੇ ਸੰਗਠਨ ਖੂਨਦਾਨ ਲਈ ਪ੍ਰੇਰਿਤ ਕਰਨ ਵਿਚ ਵੱਡੀ ਭੂਮਿਕਾ ਨਿਭਾਉਦੇ ਹਨ। ਨਿਰੰਤਰ ਖੂਨਦਾਨ ਅਤੇ ਮੈਡੀਕਲ ਚੈਕਅਪ ਕੈਂਪ ਲਗਾਉਣ ਵਾਲੇ ਕਲੱਬ ਮਨੁੱਖਤਾ ਦੀ ਭਲਾਈ ਲਈ ਸਚਮੁੱਚ ਸਲਾਘਾਯੋਗ ਕਾਰਜ ਕਰ ਰਹੇ ਹਨ।

ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਗੁਰਦੁਆਰਾ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਨ ਕਲਿਆਣ ਯੂਥ ਕਲੱਬ ਵਲੋ ਲਗਾਏ 11ਵੇ. ਖੂਨਦਾਨ ਅਤੇ ਮੈਡੀਕਲ ਚੈਕਅਪ ਕੈਂਪ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਕੈਂਪ ਵਿਚ ਜਿੱਥੇ ਖੂਨਦਾਨ ਕਰਨ ਲਈ ਵੱਡੀ ਗਿਣਤੀ ਵਿਚ ਕਲੱਬ ਮੈਂਬਰ ਤੇ ਆਮ ਲੋਕ ਪੁੱਜੇ ਸਨ, ਉਥੇ ਨਜ਼ਰ ਦੀਆਂ ਐਨਕਾਂ ਅਤੇ ਹੋਰ ਮੈਡੀਕਲ ਚੈਕਅਪ ਵੀ ਮੁਫਤ ਕੀਤਾ ਗਿਆ। ਭਾਈ ਜੈਤਾ ਜੀ ਸਿਵਲ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਵਲੋਂ ਇਸ ਕੈਂਪ ਵਿਚ ਵਿਸੇਸ ਤੌਰ ਤੇ ਸਮੂਲੀਅਤ ਕੀਤੀ ਗਈ।

    ਰਾਣਾ ਕੇ.ਪੀ ਸਿੰਘ ਨੇ ਇਸ ਮੌਕੇ ਕਿਹਾ ਕਿ ਮਨੁੱਖ ਨੂੰ ਖੂਨ ਦੇ ਰੂਪ ਵਿਚ ਪ੍ਰਮਾਤਮਾ ਨੇ ਅਨਮੋਲ ਖਜਾਨਾ ਦਿੱਤਾ ਹੈ, ਜੋ ਦੂਜੇ ਮਨੁੱਖ ਲਈ ਲੋੜ ਪੈਣ ਤੇ ਜੀਵਨ ਦਾਨ ਦਾ ਕੰਮ ਕਰਦਾ ਹੈ। ਸੰਸਥਾਵਾ ਤੇ ਸੰਗਠਨ ਜਦੋਂ ਅਜਿਹੇ ਉੱਤਮ ਉਪਰਾਲੇ ਕਰਦੀਆਂ ਹਨ, ਤਾਂ ਉਨ੍ਹਾਂ ਦਾ ਸਮਾਜ ਵਿਚ ਸ਼ਲਾਘਾ ਤੇ ਸਨਮਾਨ ਹੋਰ ਵੱਧ ਜਾਂਦਾ ਹੈ।ਉਨ੍ਹਾਂ ਨੇ ਕਿਹਾ ਕਿ ਇਸ ਕਲੱਬ ਵਲੋ ਲਗਾਤਾਰ 11ਵਾਂ ਖੂਨਦਾਨ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਨੈ ਕਲੱਬ ਨੂੰ 2 ਲੱਖ ਰੁਪਏ ਦੀ ਮਾਲੀ ਮੱਦਦ ਦੇਣ ਦਾ ਐਲਾਨ ਕੀਤਾ। ਕਲੱਬ ਮੈਬਰਾ ਅਤੇ ਇਲਾਕਾ ਵਾਸੀਆਂ ਵਲੋਂ ਰਾਣਾ ਕੇ.ਪੀ ਸਿੰਘ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਰਾਣਾ ਕੇ.ਪੀ ਸਿੰਘ ਅਤੇ ਉਨ੍ਹਾ ਦੇ ਸਾਥੀ, ਕਲੱਬ ਮੈਬਰ ਤੇ ਪਤਵੰਤੇ ਗੁਰਦੁਆਰਾ ਸਾਹਿਬ ਵਿਚ ਚੱਲ ਰਹੇ ਧਾਰਮਿਕ ਸਮਾਗਮ ਵਿਚ ਸਾਮਿਲ ਹੋਏ। ਇਸ ਕੈਂਪ ਵਿਚ ਜਿੱਥੇ ਸਵੈ ਇੱਛਾ ਨਾਲ ਖੂਨਦਾਨ ਕਰਨ ਲਈ ਕਲੱਬ ਮੈਬਰਾ ਤੋ ਇਲਾਵਾ ਇਲਾਕਾ ਵਾਸੀ ਪਹੁੰਚੇ ਸਨ, ਉਥੇ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਨੇ ਮੁਫਤ ਮੈਡੀਕਲ ਚੈਕਅਪ ਵੀ ਕਰਵਾਇਆ। ਸਿੰਘ ਕਲੀਨਿਕ ਲੈਬੋਰਟਰੀ ਵਲੋ ਮੁਫਤ ਖੂਨ ਦੀ ਜਾਂਚ ਕੀਤੀ ਗਈ। ਸਪੀਕਰ ਰਾਣਾ ਕੇ.ਪੀ ਸਿੰਘ ਨੇ ਖੂਨਦਾਨੀਆਂ ਅਤੇ ਡਾਕਟਰਾ ਤੇ ਮੈਡੀਕਲ ਸਟਾਫ ਨਾਲ ਵਿਸੇਸ ਗੱਲਬਾਤ ਕੀਤੀ ਅਤੇ ਨਿਰੰਤਰ ਅਜਿਹੇ ਸੇਵਾ ਦੇ ਕੰਮ ਕਰਦੇ ਰਹਿਣ ਦੀ ਪ੍ਰੇਰਨਾ ਦਿੱਤੀ। 

Ads

4
4

Share this post