ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਸਦਮਾ, ਵੱਡੇ ਭਰਾ ਆਰ ਪੀ ਸ਼ਰਮਾ ਦਾ ਹੋਇਆ ਦਿਹਾਂਤ
ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਸਦਮਾ, ਵੱਡੇ ਭਰਾ ਆਰ ਪੀ ਸ਼ਰਮਾ ਦਾ ਹੋਇਆ ਦਿਹਾਂਤ
ਚੰਡੀਗੜ੍ਹ, 28 ਅਗਸਤ, 2025: ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਵੱਡੇ ਭਰਾ ਰਾਮ ਪ੍ਰਸਾਦ ਸ਼ਰਮਾ ਦਾ ਦਿਹਾਂਤ ਹੋ ਗਿਆ। ਉਹ 63 ਵਰ੍ਹਿਆਂ ਦੇ ਸਨ।
ਉਹ ਪਿਛਲੇ 15 ਦਿਨਾਂ ਤੋਂ ਪੀ ਜੀ ਆਈ ਵਿਚ ਜੇਰੇ ਇਲਾਜ ਸਨ ਤੇ 3 ਦਿਨਾਂ ਤੋਂ ਪੀ ਜੀ ਆਈ ਵਿਚ ਦਾਖਲ ਸਨ।
ਉਹਨਾਂ ਦਾ ਅੰਤਿਮ ਸਸਕਾਰ 29 ਅਗਸਤ ਨੂੰ ਸਵੇਰੇ 11.00 ਵਜੇ ਸ਼ਮਸ਼ਾਨ ਘਾਟ ਨਜ਼ਦੀਕ ਸਿਵਲ ਹਸਪਤਾਲ ਪਠਾਨਕੋਟ ਵਿਚ ਕੀਤਾ ਜਾਵੇਗਾ।