ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ

ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ 

30 ਜੂਨ,2025,ਨਵਾਂਸ਼ਹਿਰ- ਆਸਟ੍ਰੇਲੀਆ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਨਵਾਂਸ਼ਹਿਰ ਦੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ, ਜਿਸ ਦੀ ਮ੍ਰਿਤਕ ਦੇਹ ਸੋਮਵਾਰ ਨੌਜਵਾਨ ਦੇ ਜੱਦੀ ਪਿੰਡ ਮੁਕੰਦਪੁਰ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਵਿਸ਼ਾਲ ਕਟਾਰੀਆ ਮਾਂ-ਪਿਓ ਦਾ ਇਕਲੌਤਾ ਪੁੱਤ ਸੀ। ਜਵਾਨ ਪੁੱਤ ਦੀ ਮ੍ਰਿਤਕ ਦੇਹ ਵੇਖ ਕੇ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ, ਅਤੇ ਮਾਂ ਦੇ ਆਖਰੀ ਬੋਲ ਸਿਰਫ਼ ਇਹੀ ਸਨ ਕਿ ਮੇਰੇ ਮੁੰਡੇ ਨਾਲ ਮੇਰੀ ਇੱਕ ਫੋਟੋ ਖਿੱਚ ਦਿਓ।  ਜਾਣਕਾਰੀ ਅਨੁਸਾਰ ਨੌਜਵਾਨ ਵਿਸ਼ਾਲ ਕਟਾਰੀਆ ਦੀ ਅਸਟ੍ਰੇਲੀਆ 'ਚ ਹਾਰਟ ਅਟੈਕ ਨਾਲ ਮੌਤ 15 ਜੂਨ ਨੂੰ ਹੋਈ ਸੀ। ਅੱਜ ਮ੍ਰਿਤਕ ਦੇਹ ਵਿਜੇਂ ਹੀ ਬੰਦ ਬਕਸਾ ਵਿੱਚ ਜੱਦੀ ਪਿੰਡ ਪਹੁੰਚੀ ਤਾਂ ਮਾਹੌਲ ਗਮਗੀਨ ਹੋ ਗਿਆ। ਮ੍ਰਿਤਕ ਵਿਸ਼ਾਲ ਕਟਾਰੀਆ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤ ਸੀ, ਜੋ ਪਿਛਲੇ 16 17 ਸਾਲਾਂ ਤੋਂ ਆਸਟਰੇਲੀਆ ਵਿੱਚ ਰਹਿ ਰਿਹਾ ਸੀ, ਸਿਰਫ ਦੋ ਵਾਰ ਭਾਰਤ ਆਪਣੇ ਪਿੰਡ ਆਇਆ ਸੀ । ਵਿਸ਼ਾਲ ਦੀ ਮੌਤ ਦੀ ਖ਼ਬਰ ਸੁਣਦੇ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਛਾਅ ਗਈ।

Ads

4
4

Share this post