ਪੰਜਾਬ ਵਿਚ ਆਏ ਹੜ੍ਹਾਂ ‘ਤੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਪੱਤਰ,

ਪੰਜਾਬ ਵਿਚ ਆਏ ਹੜ੍ਹਾਂ ‘ਤੇ ਰਾਹੁਲ ਗਾਂਧੀ ਨੇ  ਪ੍ਰਧਾਨ ਮੰਤਰੀ  ਮੋਦੀ ਨੂੰ ਲਿਖਿਆ ਪੱਤਰ,

18 ਸਤੰਬਰ, 2025 - ਪੰਜਾਬ ਵਿੱਚ ਹੜ੍ਹਾਂ ਤੇ ਮੀਂਹ ਦੀ ਤਬਾਹੀ ਕਾਰਨ ਹਾਲਾਤ ਬਹੁਤ ਨਾਜ਼ੁਕ ਹੋਏ ਪਏ ਹਨ। ਲੱਖਾਂ ਪਰਿਵਾਰ ਬੇਘਰ ਹੋ ਗਏ, ਸੈਂਕੜਿਆਂ ਪਿੰਡ ਪਾਣੀ ਹੇਠ ਆ ਗਏ ਹਨ ਤੇ ਖੇਤਾਂ ਵਿੱਚ ਖੜ੍ਹੀਆਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ। ਇਸ ਸੰਕਟ ਦੇ ਮੱਦੇਨਜ਼ਰ, ਕਾਂਗਰਸ ਸੰਸਦ ਮੈਂਬਰ ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕੇਂਦਰ ਸਰਕਾਰ ਵੱਲੋਂ ਐਲਾਨੇ 1,600 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਅਣਪੂਰਾ ਕਰਾਰ ਦਿੰਦਿਆਂ, ਇੱਕ ਵੱਡੇ ਅਤੇ ਵਿਆਪਕ ਪੈਕੇਜ ਦੀ ਮੰਗ ਕੀਤੀ ਹੈ।

Ads

4
4

Share this post