ਭਤੀਜਿਆਂ ਤੋ ਤੰਗ ਹੋ ਕੇ 81 ਸਾਲ ਦਾ ਬਜ਼ੁਰਗ ਚੜ੍ਹਿਆ ਪਾਣੀ ਵਾਲੀ ਟੈਂਕੀ ਉਪਰ
ਭਤੀਜਿਆਂ ਤੋ ਤੰਗ ਹੋ ਕੇ 81 ਸਾਲ ਦਾ ਬਜ਼ੁਰਗ ਚੜ੍ਹਿਆ ਪਾਣੀ ਵਾਲੀ ਟੈਂਕੀ ਉਪਰ
ਪੁਲਿਸ ਪ੍ਰਸ਼ਾਸਨ ਨੂੰ ਵੀ ਕਈ ਵਾਰ ਦਿਤੀਆਂ ਲਿਖਤੀ ਦਰਖਾਸਤਾਂ ਕੋਈ ਸੁਣਵਾਈ ਨਹੀਂ ਹੋਈ ਬਜ਼ੁਰਗ ਗੁਰਮੁੱਖ ਸਿੰਘ
18 ਮਈ,2024,ਸ੍ਰੀ ਹਰਗੋਬਿੰਦਪੁਰ ਸਾਹਿਬ(ਪ੍ਰਦੀਪ ਸਿੰਘ ਬੇਦੀ): ਸ੍ਰੀ ਹਰਗੋਬਿੰਦਪੁਰ ਸਾਹਿਬ ਅੱਜ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਅੰਦਰ ਆਉਂਦੇ ਪਿੰਡ ਧਾਲੀਵਾਲ ਵਿੱਚ ਉਸ ਵੇਲੇ ਹਾਈ ਪ੍ਰੋਫਾਈਲ ਮਾਮਲਾ ਬਣ ਗਿਆ ਜਦੋਂ ਅੱਜ ਸਵੇਰੇ 7 ਵਜ਼ੇ ਪਿੰਡ ਦਾ ਹੀ ਇੱਕ 81 ਸਾਲ ਦਾ ਬਜ਼ੁਰਗ ਗੁਰਮੁੱਖ ਸਿੰਘ ਪਾਣੀ ਵਾਲ਼ੀ ਟੈਂਕੀ ਉਪਰ ਚੜ੍ਹ ਗਿਆ ਪਿੰਡ ਦੇ ਸਰਪੰਚ ਗੁਰਨਾਮ ਸਿੰਘ ਮੌਕੇ ਤੇ ਆਪਣੇ ਮੈਂਬਰਾਂ ਨਾਲ ਮੌਕੇ ਤੇ ਪਹੁੰਚੇ ਅਤੇ ਬਜ਼ੁਰਗ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਬਜ਼ੁਰਗ ਗੁਰਮੁੱਖ ਨੇ ਇੱਕ ਨਾ ਸੁਣੀ ਗੁਰਮੁੱਖ ਸਿੰਘ ਆਪਣੇ ਨਾਲ਼ ਛੋਟਾ ਲਾਊਡ ਸਪੀਕਰ ਅਤੇ ਕਾਗਜ਼ਾਤ ਲੈ ਕੇ ਟੈਂਕੀ ਉਪਰ ਚੜ੍ਹਿਆ ਹੋਇਆ ਸੀ ਉਸ ਵੱਲੋਂ ਬਾਰ ਬਾਰ ਅਨਾਊਂਸਮੈਂਟ ਕੀਤੀ ਜਾ ਰਹੀ ਸੀ ਕਿ ਐਸ ਐਸ ਪੀ ਬਟਾਲਾ,ਜਾ ਡੀ ਸੀ ਗੁਰਦਾਸਪੁਰ ਆਉਣਗੇ ਤਾਂ ਮੈਂ ਥੱਲੇ ਉਤਰਾਗਾ ਪਤਾ ਲਗਦਿਆਂ ਹੀ ਡਿਊਟੀ ਅਫਸਰ ਸਬ ਇੰਸਪੈਕਟਰ ਰਵੇਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨਾਲ ਟੈਂਕੀ ਉਪਰ ਚੜ੍ਹ ਕੇ ਗੱਲਬਾਤ ਕੀਤੀ ਗਈ ਅਤੇ ਭਰੋਸਾ ਦਿੱਤਾ ਗਿਆ ਜਿਸ ਦੇ ਚਲਦਿਆਂ ਬਜ਼ੁਰਗ ਗੁਰਮੁੱਖ ਸਿੰਘ ਲੱਗਭਗ 2 ਘੰਟੇ ਬਾਅਦ ਟੈਂਕੀ ਤੋ ਥੱਲੇ ਉਤਰਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਜ਼ੁਰਗ ਗੁਰਮੁੱਖ ਸਿੰਘ ਨੇ ਦੱਸਿਆ ਕਿ ਮੇਰੇ ਭਤੀਜੇ ਬਲਵਿੰਦਰ ਸਿੰਘ ਨਰਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਲੋਂ ਗ਼ਲਤ ਢੰਗ ਨਾਲ ਮੇਰੀ ਜ਼ਮੀਨ ਵੇਚੀ ਗਈ ਹੈ ਅਤੇ ਮੈਂ ਪਿੰਡ ਦੇ ਇੱਕ ਪੰਚਾਇਤੀ ਕਮਰੇ ਵਿੱਚ ਰਹਿ ਰਿਹਾ ਸਾ ਉਸ ਵਿੱਚੋਂ ਵੀ ਕੱਢਿਆ ਗਿਆ ਮੇਰਾ ਕੋਈ ਰਹਿਣ ਬਸੇਰਾ ਨਹੀਂ ਹੈ ਜਿਸਦੇ ਸਬੰਧੀ ਪੁਲਿਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਮੈਂ ਬਹੁਤ ਵਾਰ ਲਿਖ ਚੁੱਕਾ ਹਾਂ।ਪਰ ਕੋਈ ਸੁਣਵਾਈ ਨਹੀਂ ਹੋਈ ਅਖੀਰ ਮੈਨੂੰ ਖੁਦਖੁਸ਼ੀ ਦਾ ਰਾਹ ਅਪਣਾਉਣਾ ਪਿਆ ਹੈ