ਨੈਸ਼ਨਲ ਹਾਈਵੇਅ ਟੋਲ ’ਚ ਭਾਰੀ ਕਟੌਤੀ, ਹੁਣ ਯਾਤਰਾ ਕਿੰਨੀ ਹੋਵੇਗੀ
ਸਰਕਾਰ ਨੇ ਰਾਸ਼ਟਰੀ ਰਾਜਮਾਰਗਾਂ 'ਤੇ ਟੋਲ ਟੈਕਸ ਵਿੱਚ 50 ਫੀਸਦ ਦੀ ਵੱਡੀ ਕਟੌਤੀ ਕੀਤੀ ਹੈ। ਇਹ ਕਟੌਤੀ ਖਾਸ ਕਰਕੇ ਉਨ੍ਹਾਂ ਰਾਜਮਾਰਗਾਂ 'ਤੇ ਕੀਤੀ ਗਈ ਹੈ ਜਿੱਥੇ ਫਲਾਈਓਵਰ, ਪੁਲ, ਸੁਰੰਗਾਂ ਅਤੇ ਐਲੀਵੇਟਿਡ ਸਟ੍ਰੈਚ ਬਣਾਏ ਗਏ ਹਨ। ਇਸਦਾ ਮਤਲਬ ਹੈ ਕਿ ਹੁਣ ਤੁਹਾਡੀ ਯਾਤਰਾ ਦੀ ਲਾਗਤ ਘੱਟ ਜਾਵੇਗੀ। ਟੋਲ ਟੈਕਸ ਦਾ ਨਵਾਂ ਨਿਯਮ ਲਾਗੂ ਹੋ ਗਿਆ ਹੈ। ਯਾਤਰੀਆਂ ਨੂੰ ਜਲਦੀ ਹੀ ਇਸਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ।
ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਇੱਕ ਅਧਿਕਾਰੀ ਦੇ ਅਨੁਸਾਰ ਪੁਰਾਣੇ ਨਿਯਮਾਂ ਦੇ ਕਾਰਨ ਹਾਈਵੇਅ 'ਤੇ ਹਰ ਕਿਲੋਮੀਟਰ 'ਤੇ ਕੁਝ ਖਾਸ ਬੁਨਿਆਦੀ ਢਾਂਚਾ ਬਣਾਇਆ ਗਿਆ ਹੈ, ਜਿਸ ਲਈ ਤੁਹਾਨੂੰ ਔਸਤ ਟੋਲ ਚਾਰਜ ਦਾ 10 ਗੁਣਾ ਭੁਗਤਾਨ ਕਰਨਾ ਪੈਂਦਾ ਸੀ, ਤਾਂ ਜੋ ਉਸ ਬੁਨਿਆਦੀ ਢਾਂਚੇ ਦੀ ਲਾਗਤ ਵਸੂਲੀ ਜਾ ਸਕੇ। ਪਰ ਹੁਣ ਨਵੇਂ ਨਿਯਮਾਂ ਵਿੱਚ, ਇਹ ਟੋਲ 50 ਫੀਸਦ ਘਟਾ ਦਿੱਤਾ ਜਾਵੇਗਾ।