ਕਿੱਕੀ ਢਿੱਲੋਂ ਨੇ ਇਸ ਕਾਰਨ ਅਸਤੀਫਾ

ਕਿੱਕੀ ਢਿੱਲੋਂ ਨੇ ਇਸ ਕਾਰਨ ਅਸਤੀਫਾ 

25 ਜੂਨ, 2025 - ਕਾਂਗਰਸੀ ਆਗੂ ਕੁਸ਼ਲਦੀਪ ਢਿੱਲੋਂ ਉਰਫ ਕਿੱਕੀ ਢਿੱਲੋਂ ਨੇ ਅਸਤੀਫਾ ਕਿਉਂ ਦਿੱਤਾ ਹੈ ਇਸ ਬਾਰੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਖੁਦ ਇਕ ਪੋਸਟ ਪਾਉਂਦਿਆਂ ਕਾਰਨ ਦੱਸਦਿਆਂ ਕਿਹਾ ਕਿ, "ਮੇਰਾ ਅਸਤੀਫਾ ਦੇਣ ਦਾ ਕਾਰਨ ਕਿਸੇ ਨਾਲ ਕੋਈ ਨਿੱਜੀ ਨਿਰਾਜਗੀ ਜਾਂ ਮੱਤਭੇਦ ਨਹੀੰ ਹੈ। ਜਿਹੜੇ ਸਿਆਸੀ ਅਹੁਦੇ ਹੁੰਦੇ ਹਨ ਉਹ ਜਮੀਰ ਦੀ ਅਵਾਜ਼, ਕਿਰਦਾਰ ਜਾਂ ਪਾਰਟੀ ਦੀ ਭਲਾਈ ਤੋਂ ਉੱਪਰ ਨਹੀਂ ਹੁੰਦੇ। ਅਸੀ ਇੱਕ ਪੀ.ਪੀ.ਸੀ.ਸੀ ਦੀ ਟੀਮ ਦਾ ਹਿੱਸਾ ਸੀ, ਮੈਨੂੰ ਪਾਰਟੀ ਹਾਈਕਮਾਂਡ ਨੇ ਪਿਛਲੇ ਤਿੰਨ ਸਾਲ ਤੋਂ ਵਾਇਸ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਸੀ, ਮੈਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਹਮੇਸ਼ਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵਿਰੋਧ ਦਲੇਰੀ ਨਾਲ ਕੀਤਾ 'ਤੇ ਪਾਰਟੀ ਦੀ ਅਵਾਜ਼ ਬੁਲੰਦ ਕੀਤੀ ਅਤੇ ਸਰਕਾਰ ਅੱਗੇ ਝੁਕਿਆ ਨਹੀਂ। ਮੈਂਨੂੰ ਸਰਕਾਰ ਦੀ ਧੱਕੇਸ਼ਾਹੀ ਦਾ ਖ਼ਮਿਆਜ਼ਾ ਵੀ ਭੁਗਤਣਾ ਪਿਆ। ਮੈਂ ਕਾਂਗਰਸ ਪਾਰਟੀ ਦਾ ਇੱਕ ਵਫ਼ਾਦਾਰ ਸਿਪਾਹੀ ਹਾਂ 'ਤੇ ਰਹਾਂਗਾ ਅਤੇ ਪਾਰਟੀ ਦੀ ਚੜ੍ਹਦੀਕਲ੍ਹਾ ਲਈ 'ਤੇ ਲੋਕਸੇਵਾ ਵਿੱਚ ਹਮੇਸ਼ਾ ਪਹਿਲ ਦੇ ਅਧਾਰ ਤੇ ਆਪਣਾ ਯੋਗਦਾਨ ਪਾਵਾਂਗਾ।

ਲੁਧਿਆਣਾ ਜਿਮਣੀ ਚੋਣਾਂ ਵਿੱਚ ਸਾਰੀ ਕਾਂਗਰਸ ਟੀਮ'ਤੇ ਸਾਰੇ ਕਾਂਗਰਸੀ ਵਰਕਰ ਬਹੁਤ ਦਲੇਰੀ ਨਾਲ ਲੜੇ।
ਸਰਕਾਰ ਵੱਲੋਂ ਪ੍ਰਸ਼ਾਸਨ ਦੀ ਦੁਰਵਰਤੋਂ 'ਤੇ ਧੱਕੇਸ਼ਾਹੀ ਕੀਤੀ ਗਈ। ਇੱਥੋਂ ਤੱਕ ਕਿ ਰਾਂਸ਼ਣ ,ਸੂਟ ,ਪੈਸਾ ਜਾਂ ਆਦਿ ਹੋਰ ਚੀਜਾਂ ਵੀ ਵੰਡੀਆਂ ਗਇਆਂ ਇਸ ਕਰਕੇ ਸਾਡੀ ਹਾਰ ਹੋਈ ।ਪਰ ਅਸੀਂ ਲੋਕਾਂ ਦੇ ਫ਼ਤਵੇ ਨੂੰ ਸਵੀਕਾਰ ਕਰਦੇ ਹਾਂ ਅਤੇ ਆਪਣੀ ਟੀਮ ਦੀ ਹਾਰ ਦੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਭਾਰਤ ਭੂਸ਼ਣ ਆਸ਼ੂ ਜੀ 'ਤੇ ਮੈਂ ਆਵਦੇ ਅਹੁਦੇ ਤੋਂ ਅਸਤੀਫਾ ਦਿੰਦੇਂ ਹਾਂ, ਤਾਂ ਕਿ ਸਾਡੇ ਕਿਸੇ ਹੋਰ ਕਾਬਿਲ ਸਾਥੀ ਨੂੰ ਜ਼ਿੰਮੇਵਾਰੀ ਦਿੱਤੀ ਜਾ ਸਕੇ। ਮੈ ਕਾਮਨਾ ਕਰਦਾ ਹਾਂ ਕਿ ਕਾਂਗਰਸ ਪਾਰਟੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ।"

Ads

4
4

Share this post