ਮੱਲ੍ਹਾ ’ਚ ਠੰਢੇ-ਮਿੱਠੇ ਜਲ ਦੀ ਲਾਈ ਛਬੀਲ
ਮੱਲ੍ਹਾ ’ਚ ਠੰਢੇ-ਮਿੱਠੇ ਜਲ ਦੀ ਲਾਈ ਛਬੀਲ
ਕੌਸ਼ਲ ਮੱਲ੍ਹਾ, ਪੰਜਾਬੀ ਜਾਗਰਣ ਹਠੂਰ : ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਮੱਲ੍ਹਾ ਦੇ ਮੇਨ ਬੱਸ ਸਟੈਂਡ ’ਤੇ ਠੰਢੇ-ਮਿੱਠੇ ਜਲ ਦੀ ਛਬੀਲ ਲਾਈ ਗਈ। ਇਸ ਮੌਕੇ ਮਾਸਟਰ ਸਰਬਜੀਤ ਸਿੰਘ ਮੱਲ੍ਹਾ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਅਤੇ ਸ਼ਹੀਦੀ ਦਿਹਾੜੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮਨਾਉਣੇ ਚਾਹੀਦੇ ਹਨ, ਕਿਉਂਕਿ ਗੁਰੂ ਸਾਹਿਬਾਨਾਂ ਨੇ ਕੌਮ ਖਾਤਰ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ। ਇਸ ਮੌਕੇ ਨੌਜਵਾਨਾਂ ਨੇ ਰਾਹਗੀਰਾਂ ਨੂੰ ਮਿੱਠਾ ਜਲ ਛਕਾਇਆ। ਇਸ ਮੌਕੇ ਡਾ. ਰਾਜਪਾਲ ਸਿੰਘ ਪਾਲੀ, ਸਰਬਜੀਤ ਸਿੰਘ, ਯਾਦਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਜੀਵਨ ਸਿੰਘ, ਅਮਰਜੀਤ ਸਿੰਘ, ਐਸਪ੍ਰੀਤ ਸਿੰਘ, ਬਿਨੇਰੀਤ ਸਿੰਘ, ਹੈਪੀ ਮੱਲ੍ਹਾ, ਇੰਦਰਪਾਲ ਸਿੰਘ, ਗੁਰਪਾਲ ਸਿੰਘ, ਹਰਪਾਲ ਸਿੰਘ, ਰਮਨਜੀਤ ਸਿੰਘ, ਰਾਮ ਸਿੰਘ, ਹਰਜਿੰਦਰ ਸਿੰਘ, ਬੰਤ ਸਿੰਘ, ਹਰਮਨ ਸਿੰਘ, ਗੁਰਜੋਤ ਸਿੰਘ, ਜਗਜੀਤ ਸਿੰਘ, ਹਰੀ ਸਿੰਘ, ਹਿੰਮਤ ਸਿੰਘ, ਅਰਮਾਨ ਸਿੰਘ, ਗੁਰਪ੍ਰੀਤ ਸਿੰਘ, ਕੇਵਲ ਸਿੰਘ, ਹਰਮੇਲ ਸਿੰਘ ਆਦਿ ਹਾਜ਼ਰ ਸਨ।