ਕੈਨੇਡਾ ਚੋਣਾਂ : ਐਨ.ਡੀ.ਪੀ. ਲੀਡਰ ਜਗਮੀਤ ਸਿੰਘ ਨੇ ਆਪਣੀ ਸੀਟ ਹਾਰਦੇ ਸਾਰ ਹੀ ਦੇ ਦਿੱਤਾ ਅਸਤੀਫਾ
ਕੈਨੇਡਾ ਚੋਣਾਂ : ਐਨ.ਡੀ.ਪੀ. ਲੀਡਰ ਜਗਮੀਤ ਸਿੰਘ ਨੇ ਆਪਣੀ ਸੀਟ ਹਾਰਦੇ ਸਾਰ ਹੀ ਦੇ ਦਿੱਤਾ ਅਸਤੀਫਾ
ਕੈਨੇਡਾ, 29 ਅਪ੍ਰੈਲ: ਨਿਊ ਡੈਮੋਕਰੈਟਿਕ ਪਾਰਟੀ (ਐਨ ਡੀ ਪੀ) ਦੇ ਲੀਡਰ ਅਤੇ ਸਿੱਖ ਆਗੂ ਜਗਮੀਤ ਸਿੰਘ ਕੈਨੇਡਾ ਦੀਆਂ ਚੋਣਾਂ ਵਿਚ ਆਪਣੀ ਸੀਟ ਬਰਨਬੀ ਤੋਂ ਹਾਰ ਗਏ ਹਨ। ਹਾਰਦੇ ਸਾਰੇ ਉਹਨਾਂ ਆਪਣਾ ਅਸਤੀਫਾ ਦੇ ਦਿੱਤਾ ਹੈ।ਇੰਨਾ ਹੀ ਨਹੀਂ, ਹਾਲਾਤ ਅਜਿਹੇ ਹਨ ਕਿ ਉਨ੍ਹਾਂ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਨੂੰ ਵੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇਸ ਕਾਰਨ ਇਹ ਰਾਸ਼ਟਰੀ ਪਾਰਟੀ ਦਾ ਦਰਜਾ ਗੁਆ ਸਕਦੀ ਹੈ। ਆਪਣਾ ਰਾਸ਼ਟਰੀ ਦਰਜਾ ਬਰਕਰਾਰ ਰੱਖਣ ਲਈ, ਕਿਸੇ ਵੀ ਪਾਰਟੀ ਨੂੰ ਘੱਟੋ-ਘੱਟ 12 ਸੀਟਾਂ ਜਿੱਤਣੀਆਂ ਚਾਹੀਦੀਆਂ ਹਨ, ਜਿਸ ਵਿੱਚ ਐਨਡੀਪੀ ਸਫਲਤਾ ਪ੍ਰਾਪਤ ਕਰਨ ਵਿੱਚ ਅਸਫਲ ਰਹੀ। ਜਗਮੀਤ ਸਿੰਘ ਪਿਛਲੀਆਂ ਕਈ ਚੋਣਾਂ ਵਿੱਚ ਆਪਣੇ ਆਪ ਨੂੰ ਕਿੰਗਮੇਕਰ ਵਜੋਂ ਦੇਖਦੇ ਸਨ, ਪਰ ਇਸ ਵਾਰ ਉਹ ਹਰ ਪੱਖੋਂ ਕਮਜ਼ੋਰ ਹੋ ਗਏ ਹਨ।