ਮਜੀਠੀਏ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ

ਮਜੀਠੀਏ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ

4, ਜੁਲਾਈ ,2025 ਚੰਡੀਗੜ੍ਹ:-  ਆਮਦਨ ਸਰੋਤਾਂ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਚ ਵਿਜਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤੇ ਗਏ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਏ ਨੂੰ ਅੱਜ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ । ਹਾਈਕੋਰਟ ਦੇ ਜੱਜ ਵੱਲੋਂ  ਮਜੀਠੀਆ ਦੇ ਵਕੀਲ ਨੂੰ ਫਟਕਾਰ ਲਗਾਈ ਅਤੇ ਵਕੀਲ ਨੇ ਗਲਤ ਐਪਲੀਕੇਸ਼ਨ ਲਗਾਉਣ ਦੀ ਫਿਰ ਸੋਰੀ ਮੰਗੀ ।  ਅਦਾਲਤ ਨੇ ਅਗਲੀ ਸੁਣਵਾਈ ਅੱਠ ਜੁਲਾਈ ਤੇ ਪਾ ਦਿੱਤੀ ਹੈ।